ਭੂਆ (Bhua - my aunt, dad's elder sister)
ਦਾਦੀ ਦੀ ਝਾਤ ਹੈ ਭੂਆBhua is a glimpse of grandmother,
ਦਿਲ ਦੀ ਬੜੀ ਦਿਆਲ ਹੈ ਭੂਆBhua is very kind at heart,
ਮੇਰੇ ਪਿਤਾ ਲਈ ਢਾਲ ਹੈ ਭੂਆBhua is a shield for my father,
ਮੇਰੀ ਮਾਂ ਲਈ ਸਹੇਲੀ ਹੈ ਭੂਆBhua is a companion to my mother.
ਮੈਨੂੰ ਮਾਂ ਵਾਂਗੂੰ ਪਾਲਦੀ ਹੈ ਭੂਆBhua raised me like a mother,
ਮੇਰੀ ਜ਼ਿੰਦਗੀ ਦਾ ਆਧਾਰ ਹੈ ਭੂਆBhua is the foundation of my life,
ਰੋਜ਼ ਕਰਦੀ ਅਰਦਾਸ ਹੈ ਭੂਆBhua offers prayers for me every day,
ਮੰਗਦੀ ਭਲਾ ਸਭ ਦਾ ਹੈ ਭੂਆBhua asks for the good of all.
ਸਭ ਨੂੰ ਕਰਦੀ ਪਿਆਰ ਹੈ ਭੂਆBhua loves every one of us,
ਮੇਰੀ ਪੂਜਾ ਦਾ ਦੂਜਾ ਰੂਪ ਹੈ ਭੂਆBhua is another form of my worship,
ਰੱਬ ਦਾ ਪ੍ਰਤੱਖ ਰੂਪ ਹੈ ਭੂਆBhua is the visible form of God,
ਮਾਲਾ ਦਾ ਧਾਗਾ ਹੈ ਭੂਆBhua is the thread of my prayer beads
ਭਾਵੇਂ ਆਪ ਦੁੱਖ ਹੰਡਾਵੇ ਭੂਆEven as she endures her own pain,
ਪਰ ਸੁੱਖ ਵੰਡਦੀ ਸਭ ਨੂੰ ਹੈ ਭੂਆbut shares happiness with everyone,
ਗਿਆਨ ਦਾ ਸੋਮਾ ਹੈ ਭੂਆBhua is a source of wisdom,
ਸਬਰ ਸੰਤੋਖ ਦਾ ਮੁਜਸਮਾ ਹੈ ਭੂਆBhua is the embodiment of patience and contentment.
ਸਾਰੇ ਗੁਣਾਂ ਦੀ ਖਾਨ ਹੈ ਭੂਆBhua is a mine of all virtues,
ਸਾਰਿਆਂ ਨੂੰ ਹਸਾਵੇ ਹੈ ਭੂਆBhua makes everyone laugh,
ਮੁਸੀਬਤ ਨੂੰ ਝੱਟ ਭਜਾਵੇ ਹੈ ਭੂਆBhua drives away any trouble in an instant,
ਪਰਿਵਾਰ ਦੀ ਰੌਣਕ ਹੈ ਭੂਆBhua is the life and joy of the family.
ਸਚਿਆਈ ਦੀ ਮੂਰਤ ਹੈ ਭੂਆBhua is the image of truth,
ਇਮਾਨਦਾਰੀ ਸਿਖਾਉਂਦੀ ਹੈ ਭੂਆBhua teaches honesty,
ਮਿਹਨਤ ਦੀ ਪ੍ਰਤੀਕ ਹੈ ਭੂਆBhua is a symbol of hard work,
ਆਜ਼ਾਦ ਨਾਰੀ ਦੀ ਪਰਿਭਾਸ਼ਾ ਹੈ ਭੂਆBhua is the definition of an independent woman.
ਖੁਸ਼ੀ ਦੀ ਖੁਸ਼ਬੂ ਹੈ ਭੂਆBhua is the fragrance of happiness,
ਨਿਮਰਤਾ ਦੀ ਨੂਰ ਹੈ ਭੂਆBhua is the light of humility,
ਬਲ ਦੀ ਦੇਵੀ ਹੈ ਭੂਆBhua is the goddess of strength,
ਸੁੱਖਾਂ ਦੀ ਇੰਦਰ ਹੈ ਭੂਆBhua is Indra (God of thunder) of all blessings.
ਮੇਰੀ ਰਣ ਵਿੱਚ ਜਿੱਤ ਕਰਾਵੇ ਹੈ ਭੂਆBhua makes me victorious in every battle,
ਗੁਰੂ ਦੀ ਜਸ ਗਾਵੇ ਹੈ ਭੂਆBhua sings the praises of the Guru,
ਹਰ ਵੇਲੇ ਰੱਛਿਆ ਕਰੇ ਹੈ ਭੂਆBhua protects at every moment,
ਹਰ ਵੇਲੇ ਰਹੇ ਹਜ਼ੂਰ ਹੈ ਭੂਆBhua remains present at every moment.
ਹਰਸ਼ਾਂ ਦੀ ਸੀਰਤ ਹੈ ਭੂਆBhua is the character of happiness,
ਤੇ ਹਰੀ ਦੀ ਕੀਰਤ ਹੈ ਭੂਆAnd Bhua is the glory of harkirat (hark).